ਆਕਲੈਂਡ, ਨਿਊਜ਼ੀਲੈਂਡ, ਨਿਊਜ਼ੀਲੈਂਡ ਦੀ ਪ੍ਰਮੁੱਖ ਸਿੱਖ ਸੰਸਥਾ ਸੁਪਰੀਮ ਸਿੱਖ ਸੋਸਾਇਟੀ ਆਫ ਨਿਊਜ਼ੀਲੈਂਡ ਵੱਲੋਂ 2026 ਤੋਂ 2028 ਦੇ ਕਾਰਜਕਾਲ ਲਈ ਨਵੀਂ ਕਮੇਟੀ ਦਾ ਐਲਾਨ ਕੀਤਾ ਗਿਆ ਹੈ। ਸੋਸਾਇਟੀ ਦੇ ਸਾਲਾਨਾ ਇਜਲਾਸ ਦੌਰਾਨ ਵੱਖ-ਵੱਖ ਅਹੁਦਿਆਂ ਲਈ ਨਵੇਂ ਅਹੁਦੇਦਾਰਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ।

ਨਵੀਂ ਕਮੇਟੀ ਵਿੱਚ ਨੈਬ ਸਿੰਘ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਜਦਕਿ ਸਾਬਕਾ ਪ੍ਰਧਾਨ ਕਰਤਾਰ ਸਿੰਘ ਵੀ ਕਮੇਟੀ ਨਾਲ ਜੁੜੇ ਰਹਿਣਗੇ। ਲਾਲੀ ਰਣਵੀਰ ਸਿੰਘ ਨੂੰ ਮੀਤ ਪ੍ਰਧਾਨ, ਮਨਜਿੰਦਰ ਸਿੰਘ ਬੱਸੀ ਨੂੰ ਸਕੱਤਰ ਜਨਰਲ ਅਤੇ ਦਲਜੀਤ ਸਿੰਘ ਨੂੰ ਜੁਆਇੰਟ ਸਕੱਤਰ ਜਨਰਲ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਇਸੇ ਤਰ੍ਹਾਂ ਹਰਜਿੰਦਰ ਸਿੰਘ ਮੰਡ ਨੂੰ ਖਜ਼ਾਨਚੀ, ਇੰਦਰਜੀਤ ਸਿੰਘ ਮਿਨਹਾਸ ਨੂੰ ਜੁਆਇੰਟ ਖਜ਼ਾਨਚੀ ਅਤੇ ਰਜਿੰਦਰ ਸਿੰਘ ਜਿੰਦ ਨੂੰ ਇਨ-ਹਾਊਸ ਆਡੀਟਰ ਬਣਾਇਆ ਗਿਆ ਹੈ। ਲਖਵਿੰਦਰ ਸਿੰਘ ਨੂੰ ਲਾਇਬ੍ਰੇਰੀਅਨ, ਅਰਜੁਨ ਸਿੰਘ ਭੱਟੀ ਨੂੰ ਓਟਾਹੂਹੂ ਚੇਅਰਪਰਸਨ ਅਤੇ ਰਵਿੰਦਰ ਸਿੰਘ ਧੀਰੋਵਾਲ ਨੂੰ ਪ੍ਰੋਜੈਕਟ ਮੈਨੇਜਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਵੱਖ-ਵੱਖ ਖੇਤਰਾਂ ਦੀਆਂ ਜ਼ਿੰਮੇਵਾਰੀਆਂ ਤਹਿਤ ਮਨਜੀਤ ਸਿੰਘ ਬੋਲਾ ਨੂੰ ਟਾਕਾਨੀਨੀ ਚੇਅਰਪਰਸਨ, ਸਤਨਾਮ ਸਿੰਘ ਸੰਘਾ ਨੂੰ ਧਾਰਮਿਕ ਮਾਮਲਿਆਂ ਦਾ ਚੇਅਰਪਰਸਨ, ਹਰਮੇਸ਼ ਸਿੰਘ ਸੰਘਾ ਨੂੰ ਇਵੈਂਟ ਆਰਗੇਨਾਈਜ਼ਰ ਅਤੇ ਅਸ਼ਵਿੰਦਰ ਸਿੰਘ ਭੱਟੀ ਨੂੰ ਹੈਲਥ, ਸੇਫਟੀ ਐਂਡ ਸਕਿਉਰਿਟੀ ਆਰਗੇਨਾਈਜ਼ਰ ਨਿਯੁਕਤ ਕੀਤਾ ਗਿਆ ਹੈ। ਬਰਿੰਦਰ ਸਿੰਘ ਜਿੰਦਰ ਨੂੰ ਕੇਅਰਟੇਕਰ ਐਂਡ ਸਟਾਕ ਕੰਟਰੋਲਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਇਸ ਤੋਂ ਇਲਾਵਾ ਦਿਲਬਾਗ ਸਿੰਘ ਨੂੰ ਡਿਜ਼ਾਸਟਰ ਰੈਜ਼ੀਲੀਅੰਸ ਪਲੈਨਰ, ਹਰਦੀਪ ਸਿੰਘ ਨੂੰ ਗ੍ਰੋਸਰੀ ਐਂਡ ਲੰਗਰ ਪਲੈਨਰ, ਪਰਮਜੀਤ ਸਿੰਘ ਨੂੰ ਸਪੋਰਟਸ ਜੁਆਇੰਟ ਚੇਅਰਪਰਸਨ, ਅਮਰਜੀਤ ਸਿੰਘ ਲੱਖਾ ਨੂੰ ਐਜੂਕੇਸ਼ਨ ਜੁਆਇੰਟ ਚੇਅਰਪਰਸਨ, ਜੋਗਾ ਸਿੰਘ ਨੂੰ ਕੇਅਰਟੇਕਰ ਐਂਡ ਮੇਨਟੇਨੈਂਸ ਅਤੇ ਹਰਵਿੰਦਰ ਸਿੰਘ ਡੈਨੀ ਨੂੰ ਸਬ-ਕੇਅਰਟੇਕਰ ਐਂਡ ਮੇਨਟੇਨੈਂਸ ਦੀ ਸੇਵਾ ਸੌਂਪੀ ਗਈ ਹੈ।

ਸੋਸਾਇਟੀ ਦੀ ਪ੍ਰੋਫੈਸ਼ਨਲ ਟੀਮ ਵਿੱਚ ਮਾਣਯੋਗ ਮੈਟ ਰੌਬਸਨ ਲੀਗਲ ਐਡਵਾਈਜ਼ਰ ਅਤੇ ਸਾਬਕਾ ਕੈਬਨਿਟ ਮੰਤਰੀ, ਭਾਵਿਨ ਸੰਘਵੀ ਆਡੀਟਰ, ਜੋਏਲ ਰਾਮ ਅਕਾਊਂਟੈਂਟ, ਸ਼ੋਭਨਾ ਗੋਲਿਅਨ ਪ੍ਰਾਪਰਟੀ ਮੈਟਰਜ਼ ਅਤੇ ਅਜੈ ਕੁਮਾਰ ਸੁਪਰੀਮ ਸਿੱਖ ਸੋਸਾਇਟੀ ਨਿਊਜ਼ੀਲੈਂਡ ਦੇ ਮੋਰਗੇਜ ਐਡਵਾਈਜ਼ਰ ਵਜੋਂ ਆਪਣੀਆਂ ਸੇਵਾਵਾਂ ਨਿਭਾਉਣਗੇ।

ਨਵੀਂ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਦੇ ਪ੍ਰਬੰਧ, ਧਾਰਮਿਕ ਅਤੇ ਸਮਾਜਿਕ ਸੇਵਾਵਾਂ, ਲੰਗਰ, ਸਿੱਖਿਆ, ਖੇਡਾਂ, ਸੁਰੱਖਿਆ ਅਤੇ ਭਾਈਚਾਰਕ ਕਾਰਜਾਂ ਨੂੰ ਹੋਰ ਸੁਚੱਜੇ ਢੰਗ ਨਾਲ ਅੱਗੇ ਵਧਾਉਣ ਲਈ ਵੱਖ-ਵੱਖ ਮੈਂਬਰਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। 2026–28 ਦੀ ਇਹ ਟੀਮ ਆਉਣ ਵਾਲੇ ਦੋ ਸਾਲਾਂ ਦੌਰਾਨ ਸੁਪਰੀਮ ਸਿੱਖ ਸੋਸਾਇਟੀ ਦੀਆਂ ਧਾਰਮਿਕ ਅਤੇ ਭਾਈਚਾਰਕ ਸਰਗਰਮੀਆਂ ਨੂੰ ਅੱਗੇ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਏਗੀ।